ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਕੱਤਰੇਤ ਤੋਂ ਕੀਤੀ ‘ਸਤਰਕ - ਹਰਿਆਣਾ’ ਮੋਬਾਈਲ ਐਪ ਦੀ ਸ਼ੁਰੂਆਤ
Reporter: हरियाणा जनसंपर्क
CM Press Release
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਕੱਤਰੇਤ ਤੋਂ ਕੀਤੀ ‘ਸਤਰਕ - ਹਰਿਆਣਾ’ ਮੋਬਾਈਲ ਐਪ ਦੀ ਸ਼ੁਰੂਆਤ
ਹੁਣ ਮੋਬਾਈਲ ਫੋਨ ਤੋਂ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤ ਦਰਜ ਕਰਵਾਉਣਾ ਹੋਇਆ ਹੋਰ ਵੀ ਆਸਾਨ, ਸੁਰੱਖਿਅਤ ਅਤੇ ਸੁਵਿਧਾਜਨਕ
ਇੱਕ ਟੱਚ 'ਤੇ ਐੱਸ.ਵੀ. ਐਂਡ ਏ.ਸੀ.ਬੀ. ਦੀ ਹੈਲਪਲਾਈਨ ਨਾਲ ਜੁੜ ਸਕਣਗੇ ਨਾਗਰਿਕ, ਭ੍ਰਿਸ਼ਟਾਚਾਰ ਨਾਲ ਸਬੰਧਤ ਸੂਚਨਾ ਅਤੇ ਡਿਜੀਟਲ ਸਬੂਤ ਸਾਂਝੇ ਕਰਨ ਦੀ ਸੁਵਿਧਾ
ਕਾਰਵਾਈ ਨਾ ਚਾਹੁੰਦੇ ਹੋਏ ਵੀ ਸਾਂਝੀ ਕੀਤੀ ਜਾ ਸਕੇਗੀ ਭ੍ਰਿਸ਼ਟਾਚਾਰ ਨਾਲ ਸਬੰਧਤ ਸੂਚਨਾ, ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ
Posted On:
24 Sep 2026 6:43PM
ਚੰਡੀਗੜ੍ਹ, 24 ਸਤੰਬਰ 2026 - ਹਰਿਆਣਾ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ
ਜ਼ੀਰੋ ਟਾਲਰੈਂਸ ਨੀਤੀ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਨਾਗਰਿਕ-ਕੇਂਦਰਿਤ ਬਣਾਉਣ ਦੀ ਦਿਸ਼ਾ
ਵਿੱਚ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਸਕੱਤਰੇਤ ਤੋਂ
‘ਸਤਰਕ -
ਹਰਿਆਣਾ’ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ। ਇਸ ਐਪ ਰਾਹੀਂ ਨਾਗਰਿਕ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤ
ਅਤੇ ਸੂਚਨਾ ਸਿੱਧੀ ਸਟੇਟ ਵਿਜੀਲੈਂਸ ਐਂਡ ਐਂਟੀ ਕਰੱਪਸ਼ਨ ਬਿਊਰੋ (SV & ACB), ਹਰਿਆਣਾ ਤੱਕ ਪਹੁੰਚਾ ਸਕਣ। ਐਪ ਵਿੱਚ ਹੈਲਪਲਾਈਨ ਨਾਲ ਸਿੱਧਾ ਜੁੜਨ, ਡਿਜੀਟਲ ਸਬੂਤ ਅਪਲੋਡ ਕਰਨ, ਸਬੰਧਤ ਜ਼ਿਲ੍ਹੇ ਦੇ ਏ.ਸੀ.ਬੀ. ਅਧਿਕਾਰੀ ਦੀ ਜਾਣਕਾਰੀ ਅਤੇ
ਲੋਕੇਸ਼ਨ ਪ੍ਰਾਪਤ ਕਰਨ ਅਤੇ ਐੱਫ.ਆਈ.ਆਰ. ਦੀ ਕਾਪੀ ਡਾਊਨਲੋਡ ਕਰਨ ਵਰਗੀਆਂ
ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
ਹੈਲਪਲਾਈਨ ਨੰਬਰ ਯਾਦ
ਰੱਖਣ ਦੀ ਲੋੜ ਨਹੀਂ, ਇੱਕ ਟੱਚ 'ਤੇ ਐੱਸ.ਵੀ. ਐਂਡ ਏ.ਸੀ.ਬੀ. ਨਾਲ ਸੰਪਰਕ
ਇਸ ਮੋਬਾਈਲ ਐਪ ਦੀ
ਖ਼ਾਸ ਗੱਲ ਇਹ ਹੈ ਕਿ ਕਈ ਵਾਰ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਤਾਂ ਹੁੰਦੀ ਹੈ, ਪਰ ਉਨ੍ਹਾਂ ਨੂੰ ਐੱਸ.ਵੀ. ਐਂਡ ਏ.ਸੀ.ਬੀ. ਦੀ ਹੈਲਪਲਾਈਨ ਦਾ ਨੰਬਰ ਯਾਦ ਨਹੀਂ ਰਹਿੰਦਾ। ‘ਸਤਰਕ - ਹਰਿਆਣਾ’
ਐਪ ਦੇ ਮਾਧਿਅਮ ਨਾਲ
ਇਸ ਸਮੱਸਿਆ ਦਾ ਹੱਲ ਕੀਤਾ ਗਿਆ ਹੈ। ਐਪ ਵਿੱਚ ਉਪਲਬਧ ਹੈਲਪਲਾਈਨ ਸੁਵਿਧਾ 'ਤੇ ਸਿਰਫ਼ ਇੱਕ ਟੱਚ ਕਰਨ ਨਾਲ ਨਾਗਰਿਕ ਸਿੱਧੇ
ਐੱਸ.ਵੀ. ਐਂਡ ਏ.ਸੀ.ਬੀ. ਦੀ ਹੈਲਪਲਾਈਨ ਨਾਲ ਜੁੜ ਸਕਣਗੇ। ਇਸ ਨਾਲ ਉਨ੍ਹਾਂ ਨੂੰ ਹੈਲਪਲਾਈਨ ਨੰਬਰ
ਯਾਦ ਰੱਖਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਲੋੜ ਪੈਣ 'ਤੇ ਤੁਰੰਤ ਸੰਪਰਕ ਕਰ ਸਕਣਗੇ।
ਕਾਰਵਾਈ ਨਾ ਚਾਹੁੰਦੇ
ਹੋਏ ਵੀ ਸਾਂਝੀ ਕੀਤੀ ਜਾ ਸਕੇਗੀ ਭ੍ਰਿਸ਼ਟਾਚਾਰ ਨਾਲ ਸਬੰਧਤ ਸੂਚਨਾ, ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ
ਜੇਕਰ ਕਿਸੇ ਨਾਗਰਿਕ
ਕੋਲ ਭ੍ਰਿਸ਼ਟਾਚਾਰ ਨਾਲ ਸਬੰਧਤ ਕੋਈ ਵੀਡੀਓ,
ਆਡੀਓ, ਫੋਟੋ ਜਾਂ ਹੋਰ ਅਹਿਮ ਜਾਣਕਾਰੀ ਹੈ,
ਪਰ ਉਹ ਤੁਰੰਤ ਕਿਸੇ
ਵਿਅਕਤੀ ਵਿਰੁੱਧ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ,
ਤਾਂ ਅਜਿਹੀ ਸੂਚਨਾ
ਵੀ ਐਪ ਰਾਹੀਂ ਐੱਸ.ਵੀ. ਐਂਡ ਏ.ਸੀ.ਬੀ. ਤੱਕ ਪਹੁੰਚਾਈ ਜਾ ਸਕੇਗੀ। ਇਸ ਦੌਰਾਨ ਗੁਪਤਤਾ ਦਾ ਪੂਰਾ
ਧਿਆਨ ਰੱਖਿਆ ਜਾਵੇਗਾ। ਇਸ ਨਾਲ ਭ੍ਰਿਸ਼ਟਾਚਾਰ ਸਬੰਧੀ ਪ੍ਰਾਪਤ ਸੂਚਨਾਵਾਂ ਦਾ ਇੱਕ ਵਿਵਸਥਿਤ
ਡਿਜੀਟਲ ਡੇਟਾਬੇਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਲੋੜ ਅਨੁਸਾਰ ਭਵਿੱਖ ਵਿੱਚ ਇਨ੍ਹਾਂ ਸੂਚਨਾਵਾਂ
ਦਾ ਵਿਸ਼ਲੇਸ਼ਣ ਅਤੇ ਵਰਤੋਂ ਨਿਯਮਾਂ ਅਨੁਸਾਰ ਕੀਤੀ ਜਾ ਸਕੇਗੀ।
ਹਰ ਜ਼ਿਲ੍ਹੇ ਦੀ
ਏ.ਸੀ.ਬੀ. ਟੀਮ ਦੀ ਜਾਣਕਾਰੀ ਅਤੇ ਲੋਕੇਸ਼ਨ ਇੱਕ ਕਲਿੱਕ 'ਤੇ
ਨਾਗਰਿਕਾਂ ਦੀ ਸਹੂਲਤ
ਲਈ ਹਰਿਆਣਾ ਦੇ ਸਾਰੇ 23 ਜ਼ਿਲ੍ਹਿਆਂ ਨੂੰ ਐਪ ਨਾਲ ਜੋੜਿਆ ਗਿਆ ਹੈ। ਜੇਕਰ
ਕੋਈ ਵਿਅਕਤੀ ਕਿਸੇ ਦੂਜੇ ਜ਼ਿਲ੍ਹੇ ਵਿੱਚ ਜਾਂਦਾ ਹੈ ਅਤੇ ਉਸਨੂੰ ਉੱਥੇ ਭ੍ਰਿਸ਼ਟਾਚਾਰ ਸਬੰਧੀ
ਸ਼ਿਕਾਇਤ ਜਾਂ ਸੂਚਨਾ ਦੇਣੀ ਹੋਵੇ, ਤਾਂ ਐਪ ਵਿੱਚ ਸਬੰਧਤ ਜ਼ਿਲ੍ਹੇ ਦੀ ਚੋਣ ਕਰਨ 'ਤੇ ਉੱਥੋਂ ਦੇ ਐੱਸ.ਵੀ. ਐਂਡ ਏ.ਸੀ.ਬੀ. ਇੰਚਾਰਜ ਦਾ ਨਾਮ ਅਤੇ ਮੋਬਾਈਲ ਨੰਬਰ ਉਪਲਬਧ
ਹੋਵੇਗਾ। ਇਸਦੇ ਨਾਲ ਹੀ ਗੂਗਲ ਲੋਕੇਸ਼ਨ ਰਾਹੀਂ ਸਬੰਧਤ ਦਫ਼ਤਰ ਦਾ ਸਥਾਨ ਅਤੇ ਉੱਥੇ ਪਹੁੰਚਣ ਦਾ ਰਸਤਾ ਵੀ ਦੇਖਿਆ ਜਾ
ਸਕਦਾ ਹੈ। ਨਾਗਰਿਕ ਲੋੜ ਅਨੁਸਾਰ ਸਬੰਧਤ ਅਧਿਕਾਰੀ ਨਾਲ ਫੋਨ 'ਤੇ ਸੰਪਰਕ ਕਰਨ ਦੇ ਨਾਲ-ਨਾਲ ਦਫ਼ਤਰ ਜਾ ਕੇ ਵੀ
ਆਪਣੀ ਸ਼ਿਕਾਇਤ ਜਾਂ ਸੂਚਨਾ ਦੇ ਸਕਦੇ ਹਨ।
ਐੱਸ.ਵੀ. ਐਂਡ
ਏ.ਸੀ.ਬੀ. ਦੇ ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ ਵੀ ਉਪਲਬਧ
ਜੇਕਰ ਐੱਸ.ਵੀ. ਐਂਡ
ਏ.ਸੀ.ਬੀ. ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੇ ਸਹੀ ਵਤੀਰੇ ਨਾ ਕਰਨ ਬਾਰੇ ਕੋਈ ਸ਼ਿਕਾਇਤ ਦਰਜ
ਕਰਨੀ ਹੋਵੇ, ਤਾਂ ਐਪ ਵਿੱਚ ਸਬੰਧਤ ਸੀਨੀਅਰ ਅਧਿਕਾਰੀ ਤੱਕ
ਪਹੁੰਚਣ ਦੀ ਸਹੂਲਤ ਵੀ ਉਪਲਬਧ ਹੈ। ਅਗਲੇ ਬਦਲ ਰਾਹੀਂ ਸਬੰਧਤ ਪੁਲਿਸ ਸੁਪਰਡੈਂਟ ਦਾ ਨਾਮ,
ਮੋਬਾਈਲ ਨੰਬਰ, ਦਫ਼ਤਰ ਦੀ ਲੋਕੇਸ਼ਨ ਅਤੇ ਉੱਥੇ ਪਹੁੰਚਣ ਦਾ ਰਸਤਾ ਦੇਖਿਆ ਜਾ ਸਕਦਾ ਹੈ। ਇਸ ਨਾਲ ਨਾਗਰਿਕ
ਸਬੰਧਤ ਸੀਨੀਅਰ ਅਧਿਕਾਰੀ ਨਾਲ ਸਿੱਧਾ ਸੰਪਰਕ ਕਰਕੇ ਆਪਣੀ ਸ਼ਿਕਾਇਤ ਜਾਂ ਸੂਚਨਾ ਪੇਸ਼ ਕਰ ਸਕਣਗੇ।
ਐੱਫ.ਆਈ.ਆਰ. ਦੀ
ਕਾਪੀ ਵੀ ਡਾਊਨਲੋਡ ਕਰ ਸਕਣਗੇ ਨਾਗਰਿਕ,
ਗੂਗਲ ਪਲੇ ਸਟੋਰ 'ਤੇ ਉਪਲਬਧ ਹੈ ‘ਸਤਰਕ - ਹਰਿਆਣਾ’ ਐਪ
ਉਨ੍ਹਾਂ ਦੱਸਿਆ ਕਿ
ਐਪ ਰਾਹੀਂ ਨਿਯਮਾਂ ਅਨੁਸਾਰ ਮੁਹੱਈਆ ਕਰਵਾਈ ਗਈ ਐੱਫ.ਆਈ.ਆਰ. ਦੀ ਕਾਪੀ ਵੀ ਨਾਗਰਿਕ ਡਾਊਨਲੋਡ ਕਰ ਸਕਣਗੇ।
‘ਸਤਰਕ - ਹਰਿਆਣਾ’ ਮੋਬਾਈਲ ਐਪ ਮੌਜੂਦਾ ਸਮੇਂ ਵਿੱਚ ਗੂਗਲ ਪਲੇ
ਸਟੋਰ 'ਤੇ ‘ਸਤਰਕ-ਹਰਿਆਣਾ’ (Sartak
Haryana / Satark Haryana) ਨਾਮ ਨਾਲ ਉਪਲਬਧ ਹੈ। ਜਲਦੀ ਹੀ ਐਪ ਦੀ ਵਰਤੋਂ ਅਤੇ ਨਤੀਜਿਆਂ ਨੂੰ
ਦੇਖਦਿਆਂ ਇਸ ਨੂੰ ਐਪਲ ਪਲੇ ਸਟੋਰ 'ਤੇ ਵੀ ਉਪਲਬਧ ਕਰਵਾਇਆ ਜਾਵੇਗਾ।
ਤੱਥਾਂ 'ਤੇ ਆਧਾਰਿਤ ਅਤੇ ਸਹੀ ਸੂਚਨਾ ਹੀ ਅਪਲੋਡ ਕਰਨ ਦੀ ਅਪੀਲ
ਐੱਸ.ਵੀ. ਐਂਡ
ਏ.ਸੀ.ਬੀ. ਮੁਖੀ ਡਾ. ਅਰਸ਼ਿੰਦਰ ਸਿੰਘ ਚਾਵਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ‘ਸਤਰਕ – ਹਰਿਆਣਾ’
ਐਪ ਦੀ ਵਰਤੋਂ
ਭ੍ਰਿਸ਼ਟਾਚਾਰ ਸਬੰਧੀ ਸਹੀ, ਅਸਲ ਅਤੇ ਤੱਥਾਂ 'ਤੇ ਆਧਾਰਿਤ ਸੂਚਨਾ ਦੇਣ ਲਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਤੱਥ ਜਾਂ ਆਧਾਰ ਦੇ
ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਬੇਲੋੜੀ ਜਾਂ ਗੁੰਮਰਾਹਕੁੰਨ
ਸੂਚਨਾ ਅਪਲੋਡ ਨਾ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਗਲਤ, ਗੁੰਮਰਾਹਕੁੰਨ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI)
ਰਾਹੀਂ ਤਿਆਰ ਕੀਤੀ
ਗਈ ਫਰਜ਼ੀ ਸਮੱਗਰੀ ਨੂੰ ਅਸਲ ਸੂਚਨਾ ਵਜੋਂ ਅਪਲੋਡ ਕਰਦਾ ਹੈ,
ਤਾਂ ਉਸ ਵਿਰੁੱਧ ਵੀ
ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਐਪ ਦੀ
ਜ਼ਿੰਮੇਵਾਰੀ ਨਾਲ ਵਰਤੋਂ ਕਰਨ ਅਤੇ ਸਿਰਫ਼ ਸਹੀ ਜਾਣਕਾਰੀ ਹੀ ਸਾਂਝੀ ਕਰਨ। ਡਾ. ਚਾਵਲਾ ਨੇ ਕਿਹਾ
ਕਿ ‘ਸਤਰਕ- ਹਰਿਆਣਾ’ ਐਪ ਦਾ ਉਦੇਸ਼ ਨਾਗਰਿਕਾਂ ਅਤੇ ਐੱਸ.ਵੀ. ਐਂਡ ਏ.ਸੀ.ਬੀ. ਵਿਚਕਾਰ ਸੂਚਨਾ ਦੇ ਆਦਾਨ-ਪ੍ਰਦਾਨ
ਨੂੰ ਹੋਰ ਵੱਧ ਪ੍ਰਭਾਵਸ਼ਾਲੀ ਬਣਾਉਣਾ ਹੈ। ਉਨ੍ਹਾਂ ਸੂਬੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ
ਭ੍ਰਿਸ਼ਟਾਚਾਰ ਵਿਰੁੱਧ ਇਸ ਡਿਜੀਟਲ ਪਹਿਲ ਦਾ ਹਿੱਸਾ ਬਣਨ ਅਤੇ ਹਰਿਆਣਾ ਨੂੰ ਭ੍ਰਿਸ਼ਟਾਚਾਰ-ਮੁਕਤ ਬਣਾਉਣ ਦੇ ਯਤਨਾਂ ਵਿੱਚ ਸਹਿਯੋਗ ਕਰਨ।
ਇਹ ਰਹੇ ਮੌਜੂਦ ਇਸ ਮੌਕੇ ਮੁੱਖ ਮੰਤਰੀ ਨਾਲ ਵਧੀਕ ਪ੍ਰਧਾਨ
ਸਕੱਤਰ ਯਸ਼ਪਾਲ ਯਾਦਵ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਸਲਸਵਿਹ/2026
*****
(Release ID: 7207)